ਸਤਿ ਸ੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਆਪਣੀ ਜਨਵਰੀ ਮਹੀਨੇ ਦੀ ਮੀਟਿੰਗ ਬਹੁਤ ਵਧੀਆ ਰਹੀ ਅਤੇ ਵਧੀਆ ਗੱਲਬਾਤ ਹੋਈ। ਆਪ ਸਭ ਨੂੰ ਬੇਨਤੀ ਹੈ ਕਿ ਹੁਣ ਫਰਵਰੀ ਮਹੀਨੇ ਦੀ ਮੀਟਿੰਗ 13 ਫਰਵਰੀ 2021, ਦਿਨ ਸ਼ਨੀਵਾਰ ਨੂੰ ਕਰਨ ਦਾ ਵਿਚਾਰ ਹੈ। ਅਜਿਹਾ ਇਸ ਕਰਕੇ ਕਿਉਂਕਿ ਅਗਲੇ ਸ਼ਨੀਵਾਰ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਹੋਣ ਜਾ ਰਿਹਾ ਹੈ। ਬੀਤੇ ਕੱਲ੍ਹ ਹੀ ਪੰਜਾਬੀ ਵਿਕੀਮੀਡੀਅਨਜ਼ ਭਾਈਚਾਰੇ ਦੇ contact persons ਦੀ ਵਿਕੀਮੀਡੀਆ ਸੰਸਥਾ ਦੇ ਇੱਕ ਬੰਦੇ ਨਾਲ ਕਾਲ ਹੋਈ ਜਿਸਦੇ ਵਿੱਚ ਕਿ Wikimedia Foundation ਦੇ board members elect ਕਰਨ ਬਾਰੇ ਮਹੱਤਵਪੂਰਨ ਗੱਲ ਹੋਈ। ਉਹ ਵੀ ਆਪ ਸਭ ਨਾਲ ਇਸ ਸ਼ਨੀਵਾਰ ਨੂੰ ਸਾਂਝੀ ਕੀਤੀ ਜਾਵੇਗੀ। ਇਸਤੋਂ ਇਲਾਵਾ ਵਿਕੀਮੀਡੀਆ ਵਿਕੀਮੀਟ ਇੰਡੀਆ 2021, ਸਤਪਾਲ ਦੇ ਕਮਿਊਨਿਟੀ ਐਡਵੋਕੇਟ ਵਜੋਂ ਪਿਛਲੇ ਮਹੀਨੇ ਦੇ ਕੰਮ ਅਤੇ ਵਿਕੀਸੋਰਸ ਬਾਰੇ ਇੱਕ ਇਵੈਂਟ ਕਰਵਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸਤੋਂ ਇਲਾਵਾ ਵਿਕੀਪੀਡੀਆ ਲੇਖਾਂ ਵਿੱਚ ਵਰਤੇ ਜਾਂਦੇ ਵਿਸ਼ੇਸ਼ਣਾਂ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਇਹ ਮੀਟਿੰਗ ਡੇਢ ਘੰਟੇ ਦੀ ਹੋਵੇਗੀ ਕਹਿਣ ਦਾ ਭਾਵ ਕਿ 3 ਵਜੇ ਤੋਂ 4:30 ਵਜੇ ਤੱਕ ਹੋਵੇਗੀ। ਇੱਛੁਕ ਮੈਂਬਰ ਆਪਣਾ ਸਮਰਥਨ ਵਿਕੀਪੀਡੀਆ ਦੀ ਸੱਥ ਉੱਪਰ ਜਰੂਰ ਦੇਣ ਜੀ। Board Members ਦੀ selection ਬਾਰੇ ਗੱਲਬਾਤ ਇਸਦਾ ਮੁੱਖ ਏਜੇਂਡਾ ਹੋਵੇਗੀ। ਤੁਹਾਡੀਆਂ ਟਿੱਪਣੀਆਂ ਦਾ ਸੁਆਗਤ ਹੈ।


ਧੰਨਵਾਦ,

ਸਤਪਾਲ ਸਿੰਘ

ਕਮਿਊਨਿਟੀ ਐਡਵੋਕੇਟ