ਸਤਿ ਸ੍ਰੀ ਅਕਾਲ,

ਵਿਕੀ ਲਵ ਮੌਨੂੰਮੈਂਟਸ 2019 ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੇ ਤਹਿਤ ਇੱਕ ਸੂਚੀ ਦਿੱਤੀ ਗਈ ਹੈ। (ਸੂਚੀ ਦਾ ਲਿੰਕ) ਇਸ ਸੂਚੀ ਵਿਚਲੀਆਂ ਜਗ੍ਹਾਵਾਂ ਦੀਆਂ ਫੋਟੋਆਂ ਖਿੱਚ ਕੇ ਅਪਲੋਡ ਕਰਨੀਆਂ ਹੋਣਗੀਆਂ ਅਤੇ ਪੰਜਾਬ ਦੀਆਂ ਕੁਝ ਜਗ੍ਹਾਵਾਂ ਦੀਆਂ ਫੋਟੋਆਂ ਖਿੱਚਣ ਲਈ ਇੱਕ ਫੋਟੋਵਾਕ ਕਰਨ ਜਾ ਰਹੇ ਹਾਂ। ਫਿਲਹਾਲ ਪਟਿਆਲਾ ਵਿੱਚ ਹੀ ਇਹ ਫੋਟੋਵਾਕ ਕਰਨ ਦਾ ਵਿਚਾਰ ਹੈ ਕਿਓਂ ਕਿ ਇਥੇ ਸ਼ਹਿਰ ਵਿੱਚ ਹੀ ਕਾਫੀ ਥਾਵਾਂ ਹਨ ਜੋ ਇਸ ਸੂਚੀ ਵਿੱਚ ਹਨ। ਬਾਕੀ ਸ਼ਹਿਰਾਂ ਵਿੱਚ ਵੀ ਫੋਟੋਵਾਕ ਕੀਤੀ ਜਾ ਸਕਦੀ ਹੈ। 

15 ਸਤੰਬਰ 2019 ਅਤੇ 22 ਸਤੰਬਰ 2019 ਨੂੰ ਪਟਿਆਲਾ ਵਿੱਚ ਫੋਟੋਵਾਕ ਕੀਤੀ ਜਾਵੇਗੀ। ਜੋ ਵੀ ਆਉਣਾ ਚਾਹੁੰਦਾ ਹੈ ਉਹ ਵਿਕੀਪੀਡੀਆ ਦੀ ਸੱਥ ਤੇ ਜਾ ਕੇ ਆਪਣਾ ਨਾਮ ਲਿਖ ਸਕਦਾ ਹੈ। ਇਹ ਇੱਕ ਰਾਸ਼ਟਰੀ ਪੱਧਰ ਦਾ ਫੋਟੋ ਮੁਕਾਬਲਾ ਹੈ, ਸੋ ਫੋਟੋਗਰਾਫੀ ਬਾਰੇ ਮੁੱਢਲੀ ਜਾਣਕਾਰੀ ਜਰੂਰ ਪੜ੍ਹ ਕੇ ਆਉਣਾ ਮਦਦਗਾਰ ਹੋਵੇਗਾ।
ਕਿਰਪਾ ਕਰਕੇ ਤੁਸੀਂ ਆਪਣਾ ਫੋਨ ਜਾਂ ਕੈਮਰਾ ਜਰੂਰ ਲੈ ਕੇ ਆਉਣਾ। ਪੰਜਾਬੀ ਭਾਈਚਾਰੇ ਦਾ ਸਾਂਝਾ ਕੈਮਰਾ (SONY A58) ਵੀ ਉਸ ਦਿਨ ਆਪਣੇ ਨਾਲ ਹੀ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ (9464960906) ਜਾਂ @Satdeep Gill ਨਾਲ ਸੰਪਰਕ ਕਰ ਸਕਦੇ ਹੋ।

ਸ਼ੁਕਰੀਆ


 


ਸਤਪਾਲ ਸਿੰਘ

ਪ੍ਰਤੀਨਿਧ

ਪੰਜਾਬੀ ਵਿਕੀਮੀਡੀਅਨਜ਼