ਸਤਿ ਸ੍ਰੀ ਅਕਾਲ,


ਮੈਂ ਇਹ ਸੁਨੇਹਾ ਪੰਜਾਬੀ ਭਾਈਚਾਰੇ ਦਾ representative ਹੋਣ ਦੇ ਨਾਤੇ ਲਿਖ ਰਿਹਾ ਹਾਂ। ਮੇਰੇ ਕੋਲ ਆਈਆਂ multiple requests ਦੇ ਆਧਾਰ ਤੇ ਮੈਨੂੰ ਇਹ ਲਿਖਣਾ ਪੈ ਰਿਹਾ ਹੈ। ਇਸ ਗੱਲ ਨੂੰ ਕਿਰਪਾ ਕਰਕੇ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਿਆ ਜਾਵੇ।


ਪੰਜਾਬੀ ਭਾਈਚਾਰੇ ਨੂੰ ਬਣਾਉਣ ਵਿੱਚ ਕਈ ਦੋਸਤਾਂ ਦਾ ਯੋਗਦਾਨ ਰਿਹਾ ਹੈ। ਸਮੇਂ-ਸਮੇਂ ਤੇ ਵੱਖ-ਵੱਖ ਉਪਰਾਲੇ ਕਰ ਕੇ ਅਸੀਂ ਇਥੋਂ ਤੱਕ ਪਹੁੰਚੇ ਹਾਂ ਅਤੇ ਇਹ ਸਾਰੇ ਉਪਰਾਲੇ ਭਾਈਚਾਰੇ ਨੂੰ notify ਕਰ ਕੇ ਹੋਏ ਹਨ ਜਾਂ ਕਹਿਣ ਦਾ ਭਾਵ ਸਾਰਿਆਂ ਜਾਂ ਬਹੁਗਿਣਤੀ ਮੈਂਬਰਾਂ ਦਾ ਇਸ ਵਿੱਚ ਸਮਰਥਨ ਰਿਹਾ ਹੈ। ਪਿਛਲੇ ਕੁਛ ਸਮੇਂ ਤੋਂ ਸਾਡੇ ਕਿਸੇ ਦੋਸਤ ਵੱਲੋਂ ਪੰਜਾਬੀ ਵਿਕੀਪੀਡੀਆ ਦਾ ਨਾਮ ਵਰਤ ਕੇ ਨਾਮਵਰ ਲੋਕਾਂ ਜਾਂ ਸਖਸ਼ੀਅਤਾਂ ਦੀਆਂ interviews ਕੀਤੀਆਂ ਜਾ ਰਹੀਆਂ ਹਨ। ਭਾਈਚਾਰੇ ਦੇ ਜਿਆਦਾਤਰ ਲੋਕ (ਜੋ ਲੰਬੇ ਸਮੇਂ ਤੋਂ ਭਾਈਚਾਰੇ ਦਾ ਹਿੱਸਾ ਹਨ) ਇਸਦੇ ਬਿਲਕੁਲ ਹੱਕ ਵਿੱਚ ਨਹੀਂ ਹਨ। ਵਿਕੀਪੀਡੀਆ ਆਪਣੇ ਆਪ ਵਿੱਚ ਵਿਸ਼ਵ ਪੱਧਰ ਦਾ brand ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਵਿਕੀਪੀਡੀਆ ਤੇ ਲੇਖ ਹੋਵੇ। ਸੋ, ਲੋਕ ਵਿਕੀਪੀਡੀਆ ਦਾ ਨਾਮ ਸੁਣ ਕੇ ਹੀ interview ਲਈ ਹਾਂ ਕਰ ਦਿੰਦੇ ਹਨ। ਬਿਨਾ ਇਹ ਜਾਣੇ ਕਿ ਇੰਟਰਵਿਊ ਕੌਣ, ਕਿਵੇਂ, ਕਿਸ ਤਰਾਂ ਕਰੇਗਾ ਅਤੇ ਇਸਦਾ ਕੀ impact ਪਵੇਗਾ। Community Advocate ਹੋਣ ਦੇ ਨਾਤੇ ਕੁਝ ਦੋਸਤਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਸਮੁੱਚੇ ਭਾਈਚਾਰੇ ਦਾ ਨਾਮ ਬਦਨਾਮ ਹੋ ਰਿਹਾ ਹੈ, ਇਹਨਾਂ ਇੰਟਰਵਿਊਆਂ ਦਾ ਮਿਆਰ ਬਹੁਤ ਘੱਟ ਹੈ। ਇਸ ਸਿਲਸਿਲੇ ਨੂੰ ਬੰਦ ਕਰਨਾ ਚਾਹੀਦਾ ਹੈ। ਆਮ ਲੋਕ ਇਹਨਾਂ interviews ਦੇ ਮਿਆਰ ਬਾਰੇ Wikimedians ਨੂੰ negative comment ਕਰ ਰਹੇ ਹਨ।


ਜੇਕਰ ਕੋਈ interviews ਕਰਨਾ ਚਾਹੁੰਦਾ ਹੈ ਤਾਂ ਉਹ ਪੰਜਾਬੀ ਵਿਕੀਪੀਡੀਆ ਦਾ ਬਿਨਾ ਨਾਮ ਲਏ, ਆਪਣੇ ਪੱਧਰ ਤੇ ਇੰਟਰਵਿਊ ਕਰ ਸਕਦਾ ਹੈ। Wikimedia Foundation ਵੀ ਇਸ ਤਰ੍ਹਾਂ ਦੇ ਕੰਮ ਨੂੰ ਬਿਲਕੁਲ allow ਨਹੀਂ ਕਰਦੀ। ਕਿਰਪਾ ਕਰਕੇ ਭਾਈਚਾਰੇ ਦੇ ਸੂਝਵਾਨ ਮੈਂਬਰਾਂ ਨਾਲ ਗੱਲਬਾਤ ਕਰਕੇ ਅੱਗੇ ਤੋਂ ਅਜਿਹੇ ਕਦਮ ਚੁੱਕੇ ਜਾਣ। ਜੇਕਰ ਅਜਿਹਾ ਦੁਬਾਰਾ ਹੁੰਦਾ ਹੈ ਤਾਂ ਭਾਈਚਾਰੇ ਦੀ permission ਨਾਲ ਬਣਦੇ ਕਦਮ ਚੁੱਕੇ ਜਾਣਗੇ। ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਜਾ ਕੇ ਸਮਰਥਨ ਕਰੋ ਅਤੇ ਤੁਸੀਂ ਇਸਦਾ ਵਿਰੋਧ ਵੀ ਕਰ ਸਕਦੇ ਹੋ। ਤੁਹਾਡੀਆਂ ਟਿੱਪਣੀਆਂ ਇਸ ਮੁੱਦੇ ਤੇ ਜ਼ਰੂਰ ਮਦਦਗਾਰ ਸਾਬਿਤ ਹੋਣਗੀਆਂ। ਤੁਹਾਡੇ ਸਮਰਥਨ, ਵਿਰੋਧ ਅਤੇ ਟਿੱਪਣੀਆਂ ਦੇ ਆਧਾਰ ਤੇ ਵੀ ਇਸ ਮਸਲੇ ਦਾ ਨਤੀਜਾ ਕੱਢਿਆ ਜਾ ਸਕਦਾ ਹੈ। ਇਹ discussion ਸੱਥ ਉੱਪਰ 15 ਜਨਵਰੀ 2020 ਤੱਕ ਚੱਲੇਗੀ, ਕਿਰਪਾ ਕਰਕੇ ਓਦੋਂ ਤੱਕ ਆਪਣੇ views ਜਰੂਰ ਦੇਵੋ।


ਸ਼ੁਕਰੀਆ,
ਸਤਪਾਲ ਸਿੰਘ
ਕਮਿਊਨਿਟੀ ਐਡਵੋਕੇਟ,
ਪੰਜਾਬੀ ਵਿਕੀਮੀਡੀਅਨਜ਼