ਸਤਿ ਸ੍ਰੀ ਅਕਾਲ ਜੀ

ਦੋਸਤੋ ਪੰਜਾਬੀ ਵਿਕੀਮੀਡੀਅਨਜ਼ ਦੀਆਂ ਸਰਗਰਮੀਆਂ ਚਲਦੀਆਂ ਰਹਿੰਦੀਆਂ ਹਨ ਅਤੇ ਇਸ ਲਈ ਸਾਨੂੰ ਸਿੱਧਾ ਵਿਕੀਮੀਡੀਆ ਸੰਸਥਾ ਜਾਂ ਸੀਆਈਐੱਸ ਰਾਂਹੀ ਆਰਥਿਕ ਰੂਪ ਵਿੱਚ ਮਦਦ ਮਿਲਦੀ ਹੈ। ਸੋ ਇਸ ਲਈ ਹੁਣ ਆਪਾਂ ਨੂੰ ਆਪਣੇ ਇਸ ਸਾਲ ਦੇ ਵਰਕਿੰਗ ਪਲੈਨ ਦੀ ਜ਼ਰੂਰਤ ਹੈ। ਕਿ ਅਾਪਾਂ ਕਿਸ ਤਰ੍ਹਾਂ ਕੰਮ ਕਰਾਂਗੇ ਭਾਵ ਕਿ ਕਿਹੜੇ ਕਿਹੜੇ ਪ੍ਰੋਜੈਕਟ ਤੇ ਵਧੇਰੇ ਕੰਮ ਕਰਾਂਗੇ। ਸੋ ਇਹ ਸਾਰੀ ਚਰਚਾ ਕਰਨ ਲਈ ਇੱਕ IRC ਕੀਤੀ ਜਾਵੇਗੀ ਭਾਵ ਕਿ ਆਪਾਂ ਸਾਰੇ ਆਨਲਾਇਨ ਗੱਲਬਾਤ ਕਰਾਂਗੇ। ਇਸ ਚਰਚਾ ਵਿੱਚ ਸਭ ਦਾ ਸਵਾਗਤ ਹੈ। ਪਰ ਕਿਰਪਾ ਕਰਕੇ ਉਹ ਮੈਂਬਰ ਜ਼ਰੂਰ ਸ਼ਮੂਲੀਅਤ ਕਰਨ ਜੋ ਲੰਮੇ ਸਮੇਂ ਤੋਂ ਵਿਕੀਮੀਡੀਆ ਨਾਲ ਜੁੜੇ ਹੋਏ ਹਨ। IRC ਲਈ ਸਮਾਂ ਬਹੁਤ ਘੱਟ ਹੈ, ਇਹ ਵਰਕਿੰਗ ਦਿਨ ਚ ਵੀ ਰੱਖੀ ਜਾ ਸਕਦੀ ਹੈ, ਸਮਾਂ ਸ਼ਾਮ ਦਾ ਰੱਖ ਲਿਆ ਜਾਵੇਗਾ। ਕਿਰਪਾ ਕਰਕੇ 19 ਜਾਂ 20 ਜਾਂ 21 ਮਾਰਚ ਵਿੱਚੋਂ ਇੱਕ ਤਰੀਕ ਚੁਣ ਕੇ ਦੱਸੀ ਜਾਵੇ। ਸਮਾਂ 8 ਤੋਂ 9 ਦਾ ਰੱਖਿਆ ਜਾ ਸਕਦਾ ਹੈ। ਇਸ ਬਾਰੇ ਸੱਥ ਤੇ ਜਾ ਕੇ ਆਪਣਾ ਸੁਝਾਅ ਜ਼ਰੂਰ ਦਿਓ ਜੀ।

ਧੰਨਵਾਦ
ਸਤਪਾਲ
ਸੀ.ਏ., ਪੰਜਾਬੀ ਵਿਕੀਮੀਡੀਅਨਜ਼