ਸਤਿ ਸ੍ਰੀ ਅਕਾਲ ਜੀ

ਦੋਸਤੋ ਆਪਾਂ 20 ਜਾਂ 21 ਅਪ੍ਰੈਲ 2019 ਨੂੰ ਫ਼ਰੀਦਕੋਟ ਵਿੱਚ ਇੱਕ ਮੀਟਿੰਗ ਕਰ ਰਹੇ ਹਾਂ, ਇਸਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਜਾਂ ਆਪਣੇ ਦੋਸਤਾਂ ਨੂੰ ਸੁਨੇਹਾ ਲਗਾ ਸਕਦੇ ਹੋ, ਜੋ ਕਿ ਫਰੀਦਕੋਟ ਵਿੱਚ ਜਾਂ ਇਸਦੇ ਨਜ਼ਦੀਕ ਰਹਿੰਦੇ ਹਨ। ਇਸ ਮੀਟਿੰਗ ਦਾ ਮਕਸਦ ਫ਼ਰੀਦਕੋਟ ਜ਼ਿਲ੍ਹੇ ਵਿੱਚ ਐਕਟੀਵਿਟੀਆਂ ਨੂੰ ਜਾਰੀ ਰੱਖਣਾ ਹੈ ਕਿ ਭਵਿੱਖ ਵਿੱਚ ਆਪਾਂ ਓਥੇ ਇੱਕ ਟੀਮ ਬਣਾ ਸਕੀਏ ਅਤੇ ਹੋਰ ਵਧੀਆ ਕੰਮ ਕਰ ਸਕੀਏ। ਮੀਟਿੰਗ ਦੌਰਾਨ ਆਪਾਂ ਵਿਕੀਸੋਰਸ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸੰਭਵ ਹੋ ਸਕਦੀਆਂ ਭਵਿੱਖ ਦੀਆਂ ਕੁਝ ਯੋਜਨਾਵਾਂ ਬਾਰੇ ਗੱਲਬਾਤ ਕਰਾਂਗੇ। ਸਮਾਂ ਅਤੇ ਸਥਾਨ ਤੁਹਾਨੂੰ ਦੱਸ ਦਿੱਤਾ ਜਾਵੇਗਾ। ਭਾਗ ਲੈਣ ਵਾਲਿਆਂ ਦੇ ਕਹਿਣ ਅਨੁਸਾਰ ਤਰੀਕ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਤੁਸੀਂ ਆਪਣੇ ਸੁਝਾਅ ਜਾਂ ਟਿੱਪਣੀਆਂ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਜਾ ਕੇ ਲਿਖ ਸਕਦੇ ਹੋ।

ਧੰਨਵਾਦ
ਸਤਪਾਲ
ਕਮਿਊਨਿਟੀ ਐਡਵੋਕੇਟ
ਪੰਜਾਬੀ ਵਿਕੀਮੀਡੀਅਨਸ