ਸਤਿ ਸ੍ਰੀ ਆਕਾਲ,

ਕੱਲ੍ਹ 22 ਜੁਲਾਈ, ਸ਼ਾਮ 7 ਤੋਂ 8 ਵਜੇ ਦਾ ਸਮਾਂ call ਲਈ ਰੱਖਿਆ ਹੈ। ਐਤਵਾਰ ਸ਼ਾਮ ਨੂੰ ਜ਼ਿਆਦਾਤਰ ਦੋਸਤ ਬਾਹਰ ਹੀ ਹੁੰਦੇ ਹਨ ਕਿਉਕਿ ਕਈਆਂ ਨੂੰ ਐਤਵਾਰ ਦਾ ਦਿਨ ਹੀ relax ਹੋਣ ਲਈ ਮਿਲਦਾ ਹੈ। ਇਹੀ ਕਾਰਨ ਹੈ ਕਿ ਇਹ ਕਾਲ ਆਪਾਂ ਕੱਲ੍ਹ ਦੇ ਦਿਨ 7 ਵਜੇ ਤੋਂ 8 ਵਜੇ ਸ਼ਾਮ ਨੂੰ ਕਰ ਰਹੇ ਹਾਂ।

ਕਾਲ ਦਾ ਏਜੰਡਾ ਹੋਵੇਗਾ:
1. ਚੱਲ ਰਹੇ ਪ੍ਰੋਜੈਕਟਾਂ ਬਾਰੇ ਗੱਲਬਾਤ ਕਿ ਕੀ status ਹੈ, ਕਮਿਊਨਿਟੀ 'ਚ ਅੱਜ ਕੱਲ੍ਹ ਕੀ ਚੱਲ ਰਿਹਾ ਹੈ।
2. ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਕੋਈ ਛੋਟਾ ਈਵੈਂਟ ਜਾਂ ਐਡਿਟਾਥਾਨ ਕਰਵਾਉਣ ਬਾਰੇ ਚਰਚਾ।
3. ਥੋੜ੍ਹਾ ਸਮਾਂ open discussion ਦਾ ਰੱਖਿਆ ਜਾਵੇਗਾ।
4. ਹਰ ਮਹੀਨੇ ਇੱਕ ਆਨਲਾਈਨ ਟ੍ਰੇਨਿੰਗ ਕਰਨ ਬਾਰੇ ਤੁਹਾਡੇ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ।
5. ਕੋਸ਼ਿਸ਼ ਰਹੇਗੀ ਕਿ contact persons ਦੀ ਚੋਣ ਬਾਰੇ ਵੀ ਗੱਲਬਾਤ ਹੋਵੇ ਕਿਉਂਕਿ ਇਹ ਕਾਫੀ ਸਮੇਂ ਤੋਂ pending ਹੈ।
6. Project Tiger ਬਾਰੇ।

ਕਿਰਪਾ ਕਰਕੇ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਦੋਸਤ ਇਸ ਕਾਲ ਦਾ ਹਿੱਸਾ ਬਣਨ... ਕਾਲ Google Hangouts ਤੇ ਕੀਤੀ ਜਾਵੇਗੀ। Call ਦਾ ਲਿੰਕ ਸੱਥ ਵਿੱਚ, ਫੇਸਬੁੱਕ ਗਰੁੱਪ ਵਿੱਚ ਅਤੇ ਈਮੇਲ ਰਾਂਹੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। (ਤੁਹਾਡੇ ਸੁਝਾਵਾਂ ਦੇ ਆਧਾਰ ਤੇ ਏਜੰਡੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ)
_____________________________________

ਸ਼ਮੂਲੀਅਤ ਕਰਨਾ ਦੋਸਤੋ! :) 

ਧੰਨਵਾਦ
ਸਤਪਾਲ
ਕਮਿਊਨਿਟੀ ਐਡਵੋਕੇਟ
ਪੰਜਾਬੀ ਵਿਕੀਮੀਡੀਅਨਜ਼