ਸਤਿ ਸ਼੍ਰੀ ਅਕਾਲ, 


ਵਿਕੀਮੀਡੀਆ ਫਾਊਂਡੇਸ਼ਨ ਵਿਖੇ Community Development (ਭਾਈਚਾਰਾ ਵਿਕਾਸ) ਟੀਮ Online Learning Pilot, ਯਾਨੀ ਸਮਰੱਥਾ ਨੂੰ ਉਸਾਰਨ ਵਾਲੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕਰਨ ਜਾ ਰਹੀ ਹੈ। ਇਹ ਪ੍ਰੋਜੈਕਟ 8-ਹਫਤੇ ਦੀ ਮਿਆਦ ਵਿੱਚ ਦੋ ਕੋਰਸ ਪ੍ਰਦਾਨ ਕਰੇਗਾ, ਜੋ 1 ਫਰਵਰੀ, 2021 ਨੂੰ ਸ਼ੁਰੂ ਹੋਣਗੇ। ਇਸ ਕੋਰਸ ਵਿੱਚ ਭਾਗ ਲੈਣਾ ਮੁਫ਼ਤ ਹੈ ਅਤੇ  ਇਸਦੀ ਮੇਜ਼ਬਾਨੀ Moodle ਉੱਤੇ ਕੀਤੀ ਜਾਵੇਗੀ। ਇਸ ਪਾਇਲਟ ਪ੍ਰੋਜੈਕਟ ਵਿੱਚ, ਹਰ ਕੋਰਸ ਦੀ ਸਿਖਲਾਈ ਅੰਗਰੇਜ਼ੀ ਵਿੱਚ ਦਿੱਤੀ ਜਾਵੇਗੀ, ਅਤੇ ਅਸਾਇਨਮੇਂਟਾਂ ਅੰਗਰੇਜ਼ੀ ਵਿੱਚ ਤਿਆਰ ਕਰਨੀਆਂ ਹੋਣਗੀਆਂ। ਪਾਇਲਟ ਦੇ ਅੰਤ ਤੇ, ਅਸੀਂ ਸਵੈ-ਅਧਿਐਨ ਜਾਂ ਅਨੁਵਾਦ ਵਿਚ ਦਿਲਚਸਪੀ ਰੱਖਣ ਵਾਲੇ ਹਰੇਕ ਵਿਅਕਤੀ ਲਈ ਲਈ ਇਹ ਕੋਰਸ ਸਮੱਗਰੀ ਉਪਲਬਧ ਕਰਵਾਵਾਂਗੇ।



ਜਿਹੜੇ ਦੋ ਕੋਰਸ ਅਸੀਂ 1 ਫਰਵਰੀ, 2021 ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਉਹ ਹੇਠ ਲਿਖੇ ਹਨ:


  1. Identifying and Addressing Harassment Online (ਪਰੇਸ਼ਾਨੀ ਦੀ ਔਨਲਾਈਨ ਪਛਾਣ ਕਰਨੀ ਅਤੇ ਇਸ ਨਾਲ ਨਿਪਟਣਾ): ਇਹ ਕੋਰਸ ਅਜਿਹੇ ਗੁਣਾਂ ਦਾ ਵਿਕਾਸ ਕਰਨ ਉੱਤੇ ਖ਼ਾਸ ਧਿਆਨ ਦਏਗਾ ਜਿਸ ਨਾਲ ਵਾਲੰਟੀਅਰਾਂ ਨੂੰ ਵਿਕੀ ‘ਤੇ ਹੋਣ ਦੌਰਾਨ ਅਤੇ ਇਸਦੇ ਬਗੈਰ- ਪਰੇਸ਼ਾਨੀ ਦਾ ਜਵਾਬ ਦੇਣ ਵਿੱਚ ਮਦਦ ਮਿਲੇਗੀ।

    • ਇਹ ਕੋਰਸ ਨਿਰਧਾਰਤ ਸੈਸ਼ਨਾਂ ਅਤੇ ਆਤਮ-ਨਿਰਭਰ ਅਧਿਐਨ ਨੂੰ ਮਿਲਾਏਗਾ। ਇਸ ਕੋਰਸ ਦੀ ਸਪਤਾਹਿਕ ਸਪੁਰਦਗੀ 2-3 ਘੰਟੇ ਪ੍ਰਤੀ ਹਫਤੇ ਦੀ ਹੈ। 

    • ਲਕਸ਼ਤ ਦਰਸ਼ਕ: ਪ੍ਰਸ਼ਾਸਕ ਜਾਂ ਵਰਤੋਂਕਾਰ ਦੇ ਹੋਰ ਉੱਨਤ ਅਧਿਕਾਰਾਂ ਵਾਲੇ ਵਾਲੰਟੀਅਰ। 


  1. Partnership Building (ਸਾਂਝਦਾਰੀ ਦੀ ਉਸਾਰੀ): ਇਹ ਵਿਸਤਰਤ ਕੋਰਸ ਇਸ ਬਾਰੇ ਲੰਮਾ-ਚੌੜਾ ਪਾਠਕ੍ਰਮ ਪ੍ਰਦਾਨ ਕਰੇਗਾ ਕਿ ਕਾਰਵਾਈ ਦੇ ਦੌਰਾਨ ਅਤੇ ਬਾਹਰਲੇ ਸਾਥੀਆਂ ਦੇ ਨਾਲ ਸਾਰਥਕ ਪ੍ਰੋਗਰਾਮ-ਸਬੰਧੀ ਅਤੇ ਸੰਸਥਾਗਤ ਸਾਂਝਦਾਰੀ ਦਾ ਵਿਕਾਸ ਕਿਵੇਂ ਕਰਨਾ ਹੈ।  

    • ਇਸ ਕੋਰਸ ਵਿੱਚ 6 ਤਕ ਘੰਟਿਆਂ ਦੀ ਕੁੱਲ ਸਪਤਾਹਿਕ ਸਪੁਰਦਗੀ ਦੇ ਨਾਲ ਨਿਰਧਾਰਤ ਸੈਸ਼ਨ ਅਤੇ ਵਿਅਕਤੀਗਤ ਅਸਾਇਨਮੇਂਟਾਂ ਸ਼ਾਮਲ ਹੋਣਗੀਆਂ। 

    • ਲਕਸ਼ਤ ਦਰਸ਼ਕ: ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਯੋਗਦਾਨ ਦੇ ਰਹੇ ਦਰਮਿਆਨੇ-ਪੱਧਰ ਦੇ ਤਜਰਬੇ ਵਾਲੇ ਅਤੇ ਗੈਰ-ਵਿਕੀਮੀਡੀਆ ਸਮੂਹਾਂ ਅਤੇ ਸੰਸਥਾਵਾਂ ਦੇ ਨਾਲ ਸਾਥੀ ਬਣਾਉਣ ਵਾਲੇ ਸ਼ੁਰੂਆਤੀ-ਪੱਧਰ ਵਾਲੇ ਵਾਲੰਟੀਅਰ। 


ਇਹ ਯਕੀਨੀ ਬਣਾਉਣ ਲਈ ਕਿ ਸਾਡੀ ਛੋਟੀ ਟੀਮ ਹਰੇਕ ਸਿੱਖਿਆਰਥੀ ਨੂੰ ਵਿਅਕਤੀਗਤ ਸਮਰਥਨ ਪ੍ਰਦਾਨ ਕਰ ਸਕਦੀ ਹੈ, ਅਸੀਂ ਇਸ ਪਾਇਲਟ ਵਿਚਲੇ ਹਰ ਕੋਰਸ ਨੂੰ 40 ਭਾਗੀਦਾਰਾਂ ਤਕ ਸੀਮਿਤ ਕਰ ਰਹੇ ਹਾਂ। ਇਹ ਲਾਜ਼ਮੀ ਹੈ ਕਿ ਦਿਲਚਸਪੀ ਰੱਖਣ ਵਾਲੇ ਸਾਰੇ ਬਿਨੈਕਾਰ ਪੂਰੇ ਕੋਰਸ ਲਈ ਸਪਤਾਹਿਕ ਤੌਰ ‘ਤੇ ਆਉਣ ਲਈ ਪਾਬੰਦ ਹੋਣ। ਪਾਇਲਟ ਦੇ ਅੰਤ ‘ਤੇ, ਅਸੀਂ ਸਵੈ-ਅਧਿਐਨ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਵਿਅਕਤੀ ਲਈ, ਅਤੇ ਅਨੁਵਾਦ ਲਈ ਕੋਰਸ ਸਮੱਗਰੀ ਉਪਲਬਧ ਕਰਾਵਾਂਗੇ।


ਸਾਰੀਆਂ ਕੋਸ਼ਿਸ਼ਾਂ ਇਹ ਯਕੀਨੀ ਬਣਾਉਣ ਲਈ ਕੀਤੀਆਂ ਜਾਣਗੀਆਂ ਕਿ ਭਰਤੀ ਕੀਤੇ ਗਏ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰਾਂ ਲਈ ਨਿਰਧਾਰਤ ਸੈਸ਼ਨ ਸਮਾਂ-ਜ਼ੋਨ ਦੇ ਅਨੁਕੂਲ ਰੱਖੇ ਜਾਣ। ਹਾਲਾਂਕਿ, ਵਾਲੰਟੀਅਰਾਂ ਦੀ ਵਿਆਪਕ ਵੰਡ ਦੇ ਨਾਲ, ਇਹ ਹਮੇਸ਼ਾ ਸੰਭਵ ਨਹੀਂ ਹੋ ਸਕਦਾ। 


ਮਹੱਤਵਪੂਰਨ ਮਿਤੀਆਂ:


  • ਐਪਲੀਕੇਸ਼ਨਾਂ ਅੱਜ (15 ਦਸੰਬਰ, 2020) ਤੋਂ ਖੁੱਲ ਰਹੀਆਂ ਹਨ ਅਤੇ 15 ਜਨਵਰੀ, 2021 ਨੂੰ ਬੰਦ ਹੋ ਜਾਣਗੀਆਂ। 

  • ਸਫ਼ਲ ਬਿਨੈਕਾਰਾਂ ਨੂੰ 18 ਜਨਵਰੀ, 2021 ਨੂੰ ਸੂਚਨਾ ਦਿੱਤੀ ਜਾਵੇਗੀ।

  • ਹਰ ਕੋਰਸ ਦਾ ਪਹਿਲਾ ਸੈਸ਼ਨ 1 ਫਰਵਰੀ, 2021 ਨੂੰ ਲਗਾਇਆ ਜਾਵੇਗਾ।


ਔਨਲਾਈਨ ਲਰਨਿੰਗ ਪਾਇਲਟ ਵਿੱਚ ਭਾਗ ਲੈਣ ਲਈ:  


Partnership Building ਔਨਲਾਈਨ ਕੋਰਸ ਵਿੱਚ ਭਾਗੀਦਾਰੀ ਕਰਨ ਲਈ, ਇਸ ਐਪਲੀਕੇਸ਼ਨ ਫਾਰਮ ਨੂੰ ਭਰੋ।


Identifying and Addressing Harassment Online ਕੋਰਸ ਵਿੱਚ ਭਾਗੀਦਾਰੀ ਕਰਨ ਲਈ, ਇਸ ਐਪਲੀਕੇਸ਼ਨ ਫਾਰਮ ਨੂੰ ਭਰੋ।


ਔਨਲਾਈਨ ਲਰਨਿੰਗ ਪਾਇਲਟ ਉੱਤੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਸਾਡਾ Meta ਪੰਨਾ ਦੇਖੋ। ਪ੍ਰੋਜੈਕਟ ਦੇ Talk ਪੰਨੇ [ਲਿੰਕ] ਉੱਤੇ ਸਵਾਲ ਪੁੱਛਣ ਲਈ ਝਿਜਕ ਮਹਿਸੂਸ ਨਾ ਕਰੋ  ਜਾਂ ਸਾਡੇ ਨਾਲ comdev@wikimedia.org ‘ਤੇ ਸੰਪਰਕ ਕਰੋ। 


ਸ਼ੁੱਭਕਾਮਨਾਵਾਂ ਸਹਿਤ


Community Development Team (ਭਾਈਚਾਰਾ ਵਿਕਾਸ ਟੀਮ)