ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,

ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨਾਲ ਜਾਣੂ ਹੋਵੋਗੇ ਕਿ ਲੀਡਰਸ਼ਿਪ ਡਿਵੈਲਪਮੈਂਟ ਵਰਕਿੰਗ ਗਰੁੱਪ (LDWG)[1] ਪਿਛਲੇ ਕੁਝ ਮਹੀਨਿਆਂ ਤੋਂ ਸਾਡੀ ਵਿਕੀਮੀਡੀਆ ਲਹਿਰ ਦੀ ਅਗਵਾਈ ਜਾਂ ਲੀਡਰਸ਼ਿਪ ਦੇ ਵਿਕਾਸ-ਪ੍ਰਸਾਰ ਦੇ ਢੰਗ-ਤਰੀਕੇ ਤਿਆਰ ਕਰਨ ਅਤੇ ਲੱਭਣ ਲਈ ਕੰਮ ਕਰ ਰਿਹਾ ਹੈ। LDWG ਵਿਕੀਮੀਡੀਆ ਸਵੈ-ਇੱਛੁਕਾਂ (ਵਾਲੰਟੀਅਰਾਂ) ਦਾ ਇੱਕ ਸਮੂਹ ਹੈ ਜੋ ਵੱਖ-ਵੱਖ ਭਾਈਚਾਰਿਆਂ, ਭਾਸ਼ਾਵਾਂ, ਭੂਮਿਕਾਵਾਂ ਅਤੇ ਅਨੁਭਵਾਂ ਦੀ ਨੁਮਾਇੰਦਗੀ ਕਰਦਾ ਹੈ। ਸਾਨੂੰ ਭਾਈਚਾਰੇ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਲੀਡਰਸ਼ਿਪ ਦੀ ਸਾਡੀ ਡਰਾਫਟ ਕੀਤੀ ਹੋਈ ਪਰਿਭਾਸ਼ਾ ਹੁਣ ਕਮਿਊਨਿਟੀ ਫੀਡਬੈਕ ਲਈ ਤਿਆਰ ਹੈ। ਲੀਡਰਸ਼ਿਪ ਦੀ ਇਹ ਪਹਿਲੀ ਡਰਾਫਟ ਕੀਤੀ ਪਰਿਭਾਸ਼ਾ ਸਾਡੇ ਭਾਈਚਾਰਕ ਦ੍ਰਿਸ਼ਟੀਕੋਣ ਤੋਂ ਮਹੀਨਿਆਂ ਦੀ ਚਰਚਾ, ਸਿੱਖਿਆਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਤੋਂ ਬਾਅਦ ਲਿਖੀ ਗਈ ਹੈ। ਵਿਕੀਮੀਡੀਆ ਲਹਿਰ, ਜੋ ਕਿ ਕੁਦਰਤੀ ਤੌਰ 'ਤੇ ਵਿਭਿੰਨ ਅਤੇ ਆਪਣੇ ਢੰਗ ਨਾਲ ਵਿਲੱਖਣ ਹੈ, ਨੂੰ ਇਸ ਪਰਿਭਾਸ਼ਾ ਦੁਆਰਾ ਸਪਸ਼ਟ ਤੌਰ 'ਤੇ ਸੰਬੋਧਿਤ ਕੀਤਾ ਗਿਆ ਹੈ।

ਕਿਰਪਾ ਕਰਕੇ ਪਰਿਭਾਸ਼ਾ ਨੂੰ ਪੜ੍ਹਨ ਦੇ ਨਾਲ ਸਮਝਣ 'ਤੇ ਵਿਚਾਰ ਕਰੋ ਅਤੇ 29 ਸਤੰਬਰ, 2022 ਤੱਕ ਸਾਨੂੰ ਦੱਸੋ ਕਿ ਤੁਸੀਂ ਡਰਾਫਟ ਕੀਤੀ ਪਰਿਭਾਸ਼ਾ ਬਾਰੇ ਕੀ ਸੋਚਦੇ ਹੋ। ਡਰਾਫਟ ਪਰਿਭਾਸ਼ਾ ਵਿੱਚ ਲੀਡਰਸ਼ਿਪ ਅਤੇ ਉਪ-ਸ਼੍ਰੇਣੀਆਂ ਦੀ ਇੱਕ ਆਮ ਪਰਿਭਾਸ਼ਾ ਸ਼ਾਮਲ ਹੈ ਜੋ ਚੰਗੀ ਲੀਡਰਸ਼ਿਪ ਦੇ ਕੰਮਾਂ, ਗੁਣਾਂ ਅਤੇ ਨਤੀਜਿਆਂ ਬਾਰੇ ਵਿਸਤਾਰ ਨਾਲ ਦੱਸਦੀਆਂ ਹਨ।

ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਸੀਂ ਆਪਣੇ ਵਿਚਾਰ, ਸੁਝਾਅ ਅਤੇ ਟਿੱਪਣੀਆਂ ਪ੍ਰਗਟ ਕਰ ਸਕਦੇ ਹੋ, ਜਿਨ੍ਹਾਂ ਵਿੱਚ ਮੈਟਾ-ਵਿਕੀ ਗੱਲਬਾਤ ਸਫ਼ਾ [2], ਫੀਡਬੈਕ ਫਾਰਮ[3], ਅਤੇ ਮੂਵਮੈਂਟ ਸਟ੍ਰੈਟਜੀ ਫੋਰਮ[4] ਸ਼ਾਮਿਲ ਹਨ। ਤੁਸੀਂ ਸਾਨੂੰ ਸਿੱਧਾ leadershipworkinggroup(_AT_)wikimedia.org 'ਤੇ ਈਮੇਲ ਵੀ ਕਰ ਸਕਦੇ ਹੋ।


ਤੁਸੀਂ ਜਾਂਚ ਕਰ ਸਕਦੇ ਹੋ ਕਿ ਕੀ ਆਮ ਪਰਿਭਾਸ਼ਾ, ਅਤੇ ਉਪ-ਸ਼੍ਰੇਣੀਆਂ ਲਹਿਰ ਵਿੱਚ ਲੀਡਰਸ਼ਿਪ ਦੇ ਤੁਹਾਡੇ ਵਿਚਾਰ ਨਾਲ ਮੇਲ ਖਾਂਦੀਆਂ ਹਨ। ਤੁਸੀਂ ਪਾੜੇ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ, ਹੋ ਸਕਦਾ ਹੈ ਕਿ ਡਰਾਫਟ ਪਰਿਭਾਸ਼ਾ ਵਿੱਚ ਲੀਡਰ ਦੇ ਕੁਝ ਗੁਣ ਜਾਂ ਕੁਝ ਖ਼ਾਸ ਨੁਕਤੇ ਮੌਜੂਦ ਨਾ ਹੋਣ ਜਾਂ ਤੁਸੀਂ ਜਾਂਚ ਕਰ ਸਕਦੇ ਹੋ ਕਿ ਕੀ ਪਰਿਭਾਸ਼ਾ ਸਾਰੇ ਸੱਭਿਆਚਾਰਕ, ਭਾਸ਼ਾਈ, ਭਾਈਚਾਰਕ ਜਾਂ ਲਹਿਰ ਦੇ ਹੋਰ ਸੰਦਰਭਾਂ 'ਤੇ ਲਾਗੂ ਹੁੰਦੀ ਹੈ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ।

[1] https://meta.wikimedia.org/wiki/Leadership_Development_Working_Group

[2] https://meta.wikimedia.org/wiki/Talk:Leadership_Development_Working_Group
[3] https://docs.google.com/forms/d/e/1FAIpQLScnL4lQQVVpCT9X4A8BRX3InI1ek-fRxYqo_Q0F85XG7DkhLQ/viewform

[4]  https://forum.movement-strategy.org/t/leadership-development-working-group/1404


ਸ਼ੁਭਕਾਮਨਾਵਾਂ

ਨਿਤੇਸ਼