ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। 

ਮੈਂ ਇਸ ਸੁਨੇਹੇ ਰਾਹੀਂ ਆਪ ਸਭ ਨੂੰ ਇਸ ਮਹੀਨੇ ਵਿੱਚ ਭਾਵ ਕਿ ਜੂਨ ਮਹੀਨੇ ਵਿੱਚ ਇੱਕ ਆਨਲਾਈਨ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ। ਲੰਬੇ ਸਮੇਂ ਤੋਂ ਆਪਣੀ ਕੋਈ ਅਜਿਹੀ ਮੀਟਿੰਗ ਨਹੀਂ ਹੋਈ ਹੈ ਅਤੇ ਅਸੀਂ ਆਪਣਾ-ਆਪਣਾ ਕੰਮ ਕਰ ਰਹੇ ਹਾਂ ਜਾਂ ਯੋਗਦਾਨ ਪਾ ਰਹੇ ਹਾਂ। ਸੋ ਕਿਰਪਾ ਕਰਕੇ ਇਸ ਮਹੀਨੇ ਦੀ ਮੀਟਿੰਗ ਵਿੱਚ ਜਰੂਰ ਸ਼ਾਮਿਲ ਹੋਵੋ। ਮੀਟਿੰਗ ਲਈ ਮੇਰੇ ਵੱਲੋਂ ਸੁਝਾਅ ਹੈ ਕਿ ਆਪਾਂ ਇਸ ਆਉਣ ਵਾਲੇ ਸ਼ਨੀਵਾਰ, 20 ਜੂਨ 2020 ਨੂੰ ਇਹ ਮੀਟਿੰਗ ਕਰੀਏ। ਮੀਟਿੰਗ Google Hangouts ਰਾਹੀਂ ਕੀਤੀ ਜਾਵੇਗੀ ਅਤੇ ਸਮਾਂ ਹੋਵੇਗਾ ਦੁਪਹਿਰ 3 ਤੋਂ 4 ਵਜੇ ਤੱਕ। 

ਮੀਟਿੰਗ ਦਾ ਏਜੇਂਡਾ ਤੁਸੀਂ ਖੁਦ ਵੀ ਦੱਸ ਸਕਦੇ ਹੋ ਕਿ ਕੀ-ਕੀ ਵਿਸ਼ੇ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ। ਮੁੱਖ ਮਕਸਦ ਹੈ ਸਾਡੀ ਆਪਸੀ ਗੱਲਬਾਤ, ਜਿਸ ਤਰ੍ਹਾਂ ਅਸੀਂ ਪਹਿਲਾਂ ਇਕੱਠੇ ਹੁੰਦੇ ਰਹੇ ਹਾਂ। ਇਸਤੋਂ ਇਲਾਵਾ ਅਸੀਂ ਆਉਣ ਵਾਲੇ ਫਾਇਨੈਨਸ਼ੀਅਲ ਯੀਅਰ ਦੇ workplan ਬਾਰੇ ਗੱਲਬਾਤ ਕਰ ਸਕਦੇ ਹਾਂ। ਆਉਣ ਵਾਲੇ Editathons ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇਸਤੋਂ ਇਲਾਵਾ ਕੋਈ ਤੁਹਾਡਾ ਸੁਝਾਅ ਹੈ ਤਾਂ ਕਿਰਪਾ ਕਰਕੇ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਜਾ ਕੇ ਜਰੂਰ ਟਿੱਪਣੀ ਕਰੋ। ਜੇਕਰ ਤੁਸੀਂ ਇਸ ਮੀਟਿੰਗ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਜਾਂ ਇਸ ਮੀਟਿੰਗ ਦੇ ਉੱਪਰ ਦਿੱਤੇ ਪਲੈਨ ਨਾਲ ਸਹਿਮਤ ਹੋ ਤਾਂ ਸੱਥ ਉੱਪਰ ਸਮਰਥਨ ਵੀ ਕਰੋ। 

ਸੱਥ ਉੱਪਰ ਚਰਚਾ: Click here for the link

ਧੰਨਵਾਦ। ☺

----------------------------------------------------------

 


Satpal Singh

Community Advocate

Punjabi Wikimedians